Sunday, October 20, 2013

ਸੇਕਣ ਲਈ ਅੱਗ ਬਾਲ਼ੀ, ਕੁੱਲੀ ਸਾੜ ਲਈ

ਆਪਣੀ ਇਸ਼ਕ ਕਹਾਣੀ ਸੂਲੀ ਚਾੜ੍ਹ ਲਈ
ਸੇਕਣ ਲਈ ਅੱਗ ਬਾਲ਼ੀ, ਕੁੱਲੀ ਸਾੜ ਲਈ

ਇਸ਼ਕ ਦਾ ਸੁਣਿਐ ਵੱਖਰਾ ਹੀ ਰੰਗ ਹੁੰਦਾ ਏ
ਇਸ਼ਕ ਚ ਗੱਲ ਕਰਨੇ ਦਾ ਵੀ ਢੰਗ ਹੁੰਦਾ ਏ
ਗੱਲ ਕਰਨੀ ਨਾ ਆਈ ; ਗੱਲ ਵਿਗਾੜ ਲਈ
ਸੇਕਣ ਲਈ ਅੱਗ ਬਾਲ਼ੀ, ਕੁੱਲੀ ਸਾੜ ਲਈ

ਵਰਕਾ ਵਰਕਾ ਹਰਫ਼ ਜੋ ਲਿੱਖੇ ਹੋਏ ਸੀ
ਮੈਂ ਦਿਲ ਤੇ ਹਰ ਤਰਫ ਜੋ ਲਿਖੇ ਹੋਏ ਸੀ
ਨਾਂ ਪਹੁੰਚੀ ਉਸ ਤਕ, ਦਿਲ ਦੀ ਪੁਸਤਕ ਪਾੜ ਲਈ
ਸੇਕਣ ਲਈ ਅੱਗ ਬਾਲ਼ੀ, ਕੁੱਲੀ ਸਾੜ ਲਈ

ਜੈਲਦਾਰ ਦੇ ਖੂਆਬ ਜੋ ਵੰਨ ਸੁਵੰਨੇ ਸੀ
ਉਹਦੀ ਚੁੰਨੀ ਦੀ ਕੰਨੀ ਵਿੱਚ ਸੁਪਨੇ ਬੰਨ੍ਹੇ ਸੀ
ਜਾਂਦੀ ਵਾਰੀ ਓਹਨੇ ਚੁੰਨੀ ਕੰਨੀ ਝਾੜ ਲਈ
ਸੇਕਣ ਲਈ ਅੱਗ ਬਾਲ਼ੀ, ਕੁੱਲੀ ਸਾੜ ਲਈ

No comments:

Post a Comment