Monday, November 7, 2011

ਜੀ ਜ਼ੈਲਦਾਰ ਦੀਆਂ ਸੁਨਿਓ ਨਾ ਓਹ ਜੱਮ ਤੋਂ ਪਾਗਲ ਹੈ


----------ਕੁਜ ਮਿਕ੍ਸ ਸ਼ੇਰ -------------
___________________________________
ਜੀ ਜ਼ੈਲਦਾਰ ਦੀਆਂ ਸੁਨਿਓ ਨਾ ਓਹ ਜੱਮ ਤੋਂ ਪਾਗਲ ਹੈ
ਕੱਲ ਉਂਗਲਾਂ ਨਾਲ ਹਵਾਵਾਂ ਤੇ ਕੁਜ ਲਿਖਦਾ ਤੱਕਿਆ ਮੈਂ
__________________________________
ਏ ਨਾ ਸੋਚੀਂ ਮੌਤ ਆਈ ਤੇ ਮੈਂ ਮਰ ਜਾਵਾਂਗਾ
ਮੈਂ ਤੇ ਖੁਸ਼ਬੂ ਹਾਂ, ਹਵਾ ਚ ਬਿਖਰ ਜਾਵਾਂਗਾ

ਆਵਾਂਗਾ ਹਵਾ ਦੇ ਨਾਲ ਗਲੀ ਤੇਰੀ ਵਿਚ ਵੀ
ਤੈਨੂ ਬਾਰੀ ਚੋਂ ਵੇਖ ਚੁਪਚਾਪ ਗੁਜ਼ਰ ਜਾਵਾਂਗਾ

ਡੁੱਬਣਗੇ ਓਹੀ ਸਿਰ ਜਿਹਨਾ ਦੇ ਭਾਰ ਹੈ
ਮੈਂ ਤੇ ਹਵਾ ਹਾਂ ਪਾਣੀ ਤੇ ਵੀ ਤਰ ਜਾਵਾਂਗਾ
______________________________
ਕਿ ਦੱਸਾਂ;  ਕੀਹਦਾ ;  ਖਿਆਲ ਆਇਆ ਹੈ
ਗੱਲਾਂ ਤੇ ; ਜੋ ਇਹ ;  ਗੁਲਾਲ ਆਇਆ ਹੈ

ਕਬਜ਼ਾ ਕਰ ਬੈਠਾ ; ਨਾ ਚਲਦਾ ; ਹੁਣ ਜ਼ੋਰ ਮੇਰਾ
ਮੇਹਮਾਂ ਦਿਲ ਮੇਰੇ ਚ ; ਇਹ ; ਕਮਾਲ ਆਇਆ ਹੈ
______________________________
ਇੱਕ ਮੈਨੂ ਹੀ ਮਿਲਿਆ ਨਾ ਮਹਿਰਮ ਦਿਲ ਦਾ ਯਾਰੋ
ਉਂਜ ਹੋਣ ਨੂ ਦੁਨੀਆ ਦੇ ਵਿਚ ਕੀ ਕੀ ਨਹੀ ਹੋਇਆ

ਮੱਜੀਆਂ ਚਰਾਵਣ ਵਿਚ ਕਸਰ ਆਪਾਂ ਵੀ ਨਾ ਛੱਡੀ
ਕੋਸ਼ਿਸ਼ ਬਥੇਰੀ ਕੀਤੀ ਪਰ ਕੁਜ ਵੀ ਨਹੀ ਹੋਇਆ
______________________________

1 comment:

  1. ਏ ਨਾ ਸੋਚੀਂ ਮੌਤ ਆਈ ਤੇ ਮੈਂ ਮਰ ਜਾਵਾਂਗਾ
    ਮੈਂ ਤੇ ਖੁਸ਼ਬੂ ਹਾਂ, ਹਵਾ ਚ ਬਿਖਰ ਜਾਵਾਂਗਾ....kmaal di shairy jaildaar ji

    ReplyDelete