Tuesday, October 4, 2011

ਤੂੰ ਸਦਾ ਲਈ ਗੁਆਚ ਜਾਏਂਗਾ, ਛੱਡ ਇਸ਼ਕੇ ਦੀ ਤਰਜ਼ਾਂ ਨੂ ਛੇੜ ਨਾ

ਏਹ ਰੋਗ ਲਾਈਲਾਜ ਸੋਹਣਿਆ ਵੇ ਤੂੰ ਛੱਡ ਏਨਾ ਮਰਜ਼ਾਂ ਨੂ ਛੇੜ ਨਾ

ਏ ਰਾਸਤੇ ਨੇ ਰਾਖਸ਼ਾਂ ਜਹੇ, ਲੱਖਾਂ ਰਾਂਝੇ ਮਜਣੂਆਂ ਨੂ ਏਹ ਖਾ ਗਏ
ਹੋ ਤੇਰੇ ਜਹੇ ਹਜ਼ਾਰਾਂ ਕਮਲੇ, ਅੱਧੇ ਰਾਸਤੇ ਚੋਂ ਪਰਤ ਕੇ ਆ ਗਏ
ਕੇ ਸੌਖਾ ਨਹੀਓਂ ਪਰਤਣਾ ਓਏ, ਛੱਡ ਯਾਰੀਆਂ ਦੇ ਫ਼ਰਜ਼ਾਂ ਨੂ ਛੇੜ ਨਾ
ਤੂੰ ਸਦਾ ਲਈ ਗੁਆਚ ਜਾਏਂਗਾ, ਛੱਡ ਇਸ਼ਕੇ ਦੀ ਤਰਜ਼ਾਂ ਨੂ ਛੇੜ ਨਾ
ਏਹ ਰੋਗ ਲਾਈਲਾਜ ਸੋਹਣਿਆ ਵੇ ਤੂੰ ਛੱਡ ਏਨਾ ਮਰਜ਼ਾਂ ਨੂ ਛੇੜ ਨਾ

ਕੇ ਆਸ਼ਿਕਾਂ ਨੂ ਪੱਥਰ ਮਿਲੇ, ਅਤੇ ਰੱਜ ਰੱਜ ਕੋਸਿਆ ਏ ਜੱਗ ਨੇ
ਜੋ ਯਾਰੀ ਨੂ ਵਪਾਰ ਦੱਸਦੇ, ਬੱਸ ਓਹਨਾ ਨੂ ਪਲੋਸਿਆ ਏ ਜੱਗ ਨੇ
ਏਨਾ ਨਹੀਂ ਤੇਰੀ ਸਾਰ ਪੁੱਛਣੀ, ਛੱਡ ਲੋਕਾਂ ਖੁਦਗਰਜ਼ਾਂ ਨੂ ਛੇੜ ਨਾ
ਤੂੰ ਸਦਾ ਲਈ ਗੁਆਚ ਜਾਏਂਗਾ, ਛੱਡ ਇਸ਼ਕੇ ਦੀ ਤਰਜ਼ਾਂ ਨੂ ਛੇੜ ਨਾ
ਏਹ ਰੋਗ ਲਾਈਲਾਜ ਸੋਹਣਿਆ ਵੇ ਤੂੰ ਛੱਡ ਏਨਾ ਮਰਜ਼ਾਂ ਨੂ ਛੇੜ ਨਾ

ਕੇ ਆਸ਼ਿਕਾਂ ਦਾ ਦੇਣ ਦੁਨੀਆ, ਰਹਿੰਦੀ ਦੁਨੀਆ ਦੇ ਤੱਕ ਨੀ ਦੇ ਸੱਕਦੀ
ਏਹ ਕਿਸੇ ਦਾ ਨਾ ਪੱਖ ਪੂਰਦੇ, ਸਦਾ ਗੱਲ ਕਰਦੇ ਏਹ ਤਾਂ ਹੱਕ ਦੀ
ਜੋ ਏਹ੍ਨਾ ਦੇ ਨੇ ਦੁਨੀਆ ਉੱਤੇ, ਜੈਲਦਾਰਾ ਓਹਨਾਂ ਕਰਜ਼ਾਂ ਨੂ ਛੇੜ ਨਾ
ਤੂੰ ਸਦਾ ਲਈ ਗੁਆਚ ਜਾਏਂਗਾ, ਛੱਡ ਇਸ਼ਕੇ ਦੀ ਤਰਜ਼ਾਂ ਨੂ ਛੇੜ ਨਾ
ਏਹ ਰੋਗ ਲਾਈਲਾਜ ਸੋਹਣਿਆ ਵੇ ਤੂੰ ਛੱਡ ਏਨਾ ਮਰਜ਼ਾਂ ਨੂ ਛੇੜ ਨਾ

1 comment:

  1. ਕੇ ਆਸ਼ਿਕਾਂ ਨੂ ਪੱਥਰ ਮਿਲੇ, ਅਤੇ ਰੱਜ ਰੱਜ ਕੋਸਿਆ ਏ ਜੱਗ ਨੇ
    ਜੋ ਯਾਰੀ ਨੂ ਵਪਾਰ ਦੱਸਦੇ, ਬੱਸ ਓਹਨਾ ਨੂ ਪਲੋਸਿਆ ਏ ਜੱਗ ਨੇ
    ਏਨਾ ਨਹੀਂ ਤੇਰੀ ਸਾਰ ਪੁੱਛਣੀ, ਛੱਡ ਲੋਕਾਂ ਖੁਦਗਰਜ਼ਾਂ ਨੂ ਛੇੜ ਨਾ....bahut sohna likya

    ReplyDelete