Sunday, April 24, 2011



* ਪਰਸੋ  ਸ਼ਾਮ ਨੂ ਮੇਰੇ ਨਾਲ ਬੀਤੀ ਇੱਕ ਸੱਚੀ ਘਟਨਾ *
ਪਰਸੋਂ ਸ਼ਾਮ ਨੂ , ਜਦ ਮੇਰੇ ਆਫੀਸ ਤੋ ਘਰ ਜਾਂਦੀਆਂ ਹੀ, ਛੋਟੇ ਨੇ ਫੋਨ ਕੀਤਾ
 ਕੇ ਵੀਰ ਜੀ ਟ੍ਰੇਕਟਰ ਦਾ ਤੇਲ ਮੁੱਕ ਗਿਆ ਹੈ ਤੇ ਰਾਸਤੇ ਵਿਚ ਰੁਕ ਗਿਆ ਹੈ
ਛੇਤੀ ਨਾਲ ਤੇਲ ਲੇ ਕੇ ਆਓ..
ਮੈਂ ਫਟਾਫਟ 5 ਲੀਟਰ ਵਾਲੀ ਪੀਪੀ ਭਰ ਕੇ ਚਲ ਪਿਆ....
ਖੇਤਾਂ ਦੇ ਨਜ਼ਦੀਕ ਜਾ ਕੇ ਕੀ ਵੇਖਦਾ ਹਾਂ ਕਿ
ਇੱਕ ਨਿੱਕੀ ਜਹੀ ਕੁੜੀ
ਪੰਜਵੀ ਜਾ ਛੇਵੀਂ ਚ ਪੜਦੀ ਹੋਣੀ ਆ
ਇਕ ਪੁਰਾਣੇ ਅਤੇ ਟੁੱਟੇ ਜਹੇ ਸਯਿਕਿਲ ਤੇ ਆਪਣਾ ਮਿੱਟੀ ਨਾਲ ਗੰਦਾ ਹੋਇਆ  ਬਸਤਾ ਰਖ ਕੇ ਖੜੀ ਹੈ...
ਓਹਦੇ ਹਥ ਵਿਚ ਓਸੇ ਸਾਈਕੀਲ ਦੀ ਟੁੱਟੀ ਹੋਈ ਚੈਨ ਫੜੀ ਹੋਈ ਹੈ
ਤੇ ਚਿੱਟੇ ਰੰਗ ਦੀ ਉਹਦੀ ਕਮੀਜ ਜੋਕਿ ਸਵੇਰੇ ਉਸਦੀ ਮਾਂ ਨੇ ਏ ਕਹਿ ਕੇ ਪੂਅਇਈ ਹੋਵੇਗੀ
ਕੇ ਬੇਟਾ ਮੈਲੀ ਨੀ ਕਰਕੇ ਔਣੀ, ਚੈਨ ਨਾਲ ਘੁਲਣ ਕਰਕੇ ਜਗਹ ਜਗਹ ਤੋ ਕਾਲੀ ਹੋ ਗਈ ਹੈ
ਸਾਈਕੀਲ ਦੀ ਚੈਨ ਟੁੱਟਣ ਕਾਰਨ ਓ ਸੜਕ ਤੇ ਡਿੱਗ ਪਈ ਸੀ ਅਤੇ ਉਸ ਦੇ ਗਲ ਵਿਚ ਪਈ ਹੋਈ ਪਾਣੀ ਵਾਲੀ ਬੋਤਲ ਵੀ ਡਿੱਗ ਕੇ ਟੁੱਟ ਚੁੱਕੀ ਸੀ
ਬਹੁਤ ਜਿਆਦਾ ਜਲਦੀ ਹੋਣ ਦੇ ਕਾਰਨ ਮੈਂ ਰੁਕ ਨਾ ਸਕਿਆ ਤੇ ਖੇਤ ਵੱਲ ਚਲਾ ਗਿਆ
ਓ ਮੇਰੇ ਖੇਤ ਤੋ ਜਿਆਦਾ ਦੂਰ ਨਹੀ ਸੀ
ਮੈਂ ਚਾਹੁੰਦੇ ਹੋਏ ਵੀ ਉਸਦੇ ਕੋਲ ਨਹੀ ਸੀ ਜਾ ਪਈਆ
ਮੇਰਾ ਧਿਆਨ ਬਾਅਰ ਬਾਰ ਓਹਦੇ ਵੱਲ ਜਾ ਰਿਹਾ ਸੀ
ਓ ਵਿਚਾਰੀ, ਕਦੇ ਆਪਣੇ ਨਿੱਕੇ ਨਿੱਕੇ ਅਤੇ ਗ੍ਰੀਸ ਨਾਲ ਕਾਲੇ ਹੋਏ ਹਥਾਂ ਨਾਲ ਆਪਣੇ ਮੱਥੇ ਤੋਂ ਮੁੜਕਾ ਪੂਂਜਦੀ ਤੇ ਮੱਥਾ ਸਾਫ ਹੋਣ ਦੇ ਬਜਾਏ ਹੋਰ ਗੰਦਾ ਹੋ ਜਾਂਦਾ, ਜਿਵੇਂ ਇਹ ਕਾਲੀਖ ਉਹਦੇ ਮਥੇ ਤੇ ਨਹੀ ਉਸਦੀ ਕਿਸਮਤ ਵਿਚ ਹੋਵੇ, ਤਿੰਨ ਜਾਂ ਚਾਰ ਵਾਰ ਉਸਨੇ ਔਂਦੇ ਜਾਂਦੇ ਮੋਟਰਸਾਇਕਲ ਵਲੇਆਂ ਨੂ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਕੋਈ ਰੁਕਿਆ ਨਾ.
ਇਸ ਕਰਕੇ ਓਹਨੇ ਹੁਣ ਮਦਦ ਮੰਗਣੀ ਵੀ ਬੰਦ ਕਰ ਦਿੱਤੀ
ਓਹਨੇ ਆਪਣੀ ਟੁੱਟੀ ਹੋਈ ਪਾਣੀ ਵਾਲੀ ਬੋਤਲ ਨੂ ਓਸੇ ਬੋਤਲ ਦੇ ਸ੍ਟ੍ਰੈਪ ( ਰਿਬਨ) ਨਾਲ ਵਲੇਵੇਂ ਦੇ ਕੇ ਬੰਨ ਲਿਆ ਤਜੋਂ ਹੋਰ ਜਿਆਦਾ ਨਾ ਟੁੱਟ ਜਾਵੇ ਅਤੇ ਆਪਣੇ ਬਸਤੇ ਵਿਚ ਫਸਾ ਦਿੱਤੀ.
ਧੁੱਪ ਬਹੁਤ ਤੇਜ ਸੀ ਔਰ ਓ ਵਿਚਾਰੀ ਜਿਸ ਜਗਾਹ ਤੇ ਸੀ ਉਸਦੇ ਲਾਗੇ ਕੋਈ ਰੁਖ ਵੀ ਨਹੀ ਸੀ.
ਫਿਰ ਉਸਨੇ ਖੁਦ ਹੀ ਟੁੱਟੀ ਹੋਈ ਚੈਨ ਨੂ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਜਿੱਦਾਂ ਕਹਿੰਦੇ ਹੁੰਦੇ ਆ ਕੇ ਜਰੂਰਤ ਹੀ ਅਵਿਸ਼ਕਾਰ ਦੀ ਮਾਂ ਹੈ, ਉਸਨੇ ਦਿਮਾਗ ਲਗਾ ਕੇ ਜਮੈਤਰੀ ਖੋਲੀ ਅਤੇ ਪਰਕਾਰ ( ਕੋਂਪੱਸ) ਕੱਡ ਕੇ ਟੁੱਟੀ ਹੋਈ ਚੈਨ ਦੇ ਸਿਰੇ ਵਿਚ ਫਸਾ ਕੇ ਉਹਦੀ ਸੂਈ ਤੋੜ ਦਿੱਤੀ.... ਲੱਗਿਆ ਜਿੱਦਾਂ ਚੈਨ ਠੀਕ ਹੋ ਗਈ
ਪਰ ਜਦ ਉਸਨੇ ਪਹਿਲਾ ਪੇਡਲ ਮਾਰਿਆ ਚੈਨ ਫਿਰ ਤੋਂ ਟੁੱਟ ਗਈ...
ਹੁਣ ਉਸ ਕੁੜੀ ਦੇ ਚਿਹਰੇ ਤੇ ਘੋਰ ਉਦਾਸੀ ਦੇ ਭਾਵ ਝਲਕ ਰਹੇ ਸੀ...
ਅਤੇ ਇੱਕ ਮਾਰੀ ਗੱਲ ਹੋਰ ਹੋਈ ਕੇ ਉਦ੍ਹੀ ਚੈਨ ਗਰਾਰੀ ਵਿਚ ਫੱਸ ਗਈ ਸੀ ਭਾਵ ਹੁਣ ਓ ਸਾਈਕੀਲ ਖਿਚ ਵੀ ਨਹੀ ਸੀ ਸਕਦੀ.
ਔਰ ਓ ਸਾਇਕਲ ਸ੍ਟੈਂਡ ਤੇ ਲਗਾ ਕੇ ਬਸਤੇ ਵਿਚੋਂ ਇੱਕ ਕਾਪੀ ਕਡਕੇ ਸਿਰ ਤੇ ਰਖ ਕੇ ਥੋੜਾ ਦੂਰ ਬੈਠ ਗਈ..
ਏਨੇ ਨੂ ਮੇਰਾ ਕੱਮ ਮੁੱਕ ਗਿਆ ਤੇ ਮੈਂ ਛੇਤੀ ਨਾਲ ਜਾ ਕੇ ਉਸਨੂ ਪੁਛਿਆ ਕਿ ਓ ਕਿਹਨਾ ਦੀ ਕੁੜੀ ਆ ਕਿਓਂਕਿ ਓ ਕਾਫੀ ਟਾਇਮ ਤੋਂ ਓਥੇ ਹੀ ਸੀ ਤੇ ਮੈਂ ਸੋਚਿਆ ਕਿ ਮੈਂ ਸ਼ਾਯਦ ਏਹ੍ਦੇ ਘਰਦਿਆਂ ਨੂ ਜਾਣਦਾ ਹੋਵਾਂ
ਓਹਦੇ ਆਪਣਾ ਨਾਮ ਅਤੇ ਪਤਾ ਦਸਿਆ
ਮੈਂ ਮੋਟਰਸੇਕਲ ਚੋ ਪਲਾਸ ਅਤੇ ਪੇਚਕਸ ਕੱਡ ਕੇ ਚੈਨ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੀ ਇੱਕ ਘੁੰਦੀ ਟੁੱਟ ਕੇ ਡਿੱਗ ਜਾਣ ਕਾਰਨ ਓ ਛੋਟੀ ਹੋ ਗਈ ਸੀ ਅਤੇ ਜੁੜ ਨਹੀ ਸੀ ਰਹੀ, ਸੋ ਮੈਂ ਜਿਆਦਾ ਮਦਦ ਨਹੀ ਕਰ ਸਕਿਆ...
ਉਸਨੇ ਕਿਹਾ " ਵੀਰ ਜੀ ਚੈਨ ਗਰਾਰੀ ਚੋ ਕੱਡ ਦਵੋ ਸਾਡਾ ਡੇਰਾ ਜਿਆਦਾ ਦੂਰ ਨਹੀ ਹੈ, ਮੈਂ ਚਲੀ ਜਾਵਾਂਗੀ"... ਮੈਂ ਐਦਾਂ ਹੀ ਕੀਤਾ
ਅਤੇ ਓ ਕੁੜੀ ਸਾਈਕੀਲ ਨੂ ਖਿਚਡੀ ਹੋਏ ਘਰ ਵੱਲ ਨੂ ਚੱਲ ਪਈ... ਜਦ ਮੈਂ ਫੋਨ ਨਾਲ ਉਸਦੀ ਜਾਂਦੀ ਦੀ ਤਸਵੀਰ ਖਿਚ ਰਿਹਾ ਸੀ ਮੇਰੇ ਦਿਲ ਵਿਚ ਵਹੁਤ ਸਾਰੇ ਵਿਚਾਰਾਂ ਦਾ ਹੜ ਆ ਗਿਆ....
ਕੀ
ਮੇਰੇ ਇਹ ਕਹਿਣ ਤੇ ਕਿ ਮੈਂ ਘਰ ਛੱਡ ਔਣਾ ਓਹਨੇ ਮਨਾ ਕਿਓ ਕਰ ਦਿੱਤਾ ?
1 ਘੰਟਾ ਲੇਟ ਹੋਣ ਦੇ ਬਾਵਜੂਦ ਵੀ ਓਹਦੇ ਘਰੋਂ ਕੋਈ ਨਹੀ ਆਯਾ ਓਹਦਾ ਸੁਰ ਪਤਾ ਲੈਣ ?
ਓਹਦੇ ਚਿਹਰੇ ਤੇ ਛਾਈ ਹੋਈ ਇਕ ਅਨਜਾਨੀ ਜਹੀ ਉਦਾਸੀ ਦਾ ਕਾਰਨ ਅਤੇ ਕੁਜ ਹੋਰ ਸਵਾਲ ?
ਸੋ ਮੈਂ ਵਾਪਿਸ ਖੇਤ ਗਿਆ ਤੇ ਆਪਣੇ ਇੱਕ ਮਿੱਤਰ ਕੋਲ ਗਿਆ ਜਿਸਦਾ ਡੇਰਾ ਉਸ ਕੁੜੀ ਦੇ ਡੇਰੇ ਦੇ ਪਾਸ ਹੀ ਹੈ..
ਉਸਨੇ ਦੱਸਿਆ ਕਿ ਏ ਕੁੜੀ ਦੇ ਦੋ ਛੋਟੇ ਤੇ ਇਕ ਵੱਡਾ ਭਰਾ ਹੈ..
ਜੋ ਕਿ ਸਾਡੇ ਸ਼ਹਿਰ ਦੇ ਇੱਕ ਮਸ਼ਹੂਰ ਸ੍ਕੂਲ ਵਿਚ ਪੜਣ ਜਾਂਦੇ ਨੇ ਅਤੇ ਜਿਹਨਾ ਨੂ ਡੇਰੇ ਤੋਂ ਹੀ ਬੱਸ ਲੈ ਕੇ ਜਾਂਦੀ ਹੈ ਅਤੇ ਛੱਡ ਕੇ ਜਾਂਦੀ ਹੈ'
ਪਰ ਓਸ ਕੁੜੀ ਨੂ ਗੁਰੂਦੁਆਰੇ ਵਾਲੇ ਸ੍ਕੂਲ ਵਿਚ ਪਾਏਆ ਗਿਆ ਹੈ ਸਿਰ੍ਫ ਏਸ ਕਰਕੇ ਕਿ ਓਥੇ ਫੀਸ ਘੱਟ ਹੈ
ਔਰ ਏਸੀ ਸੋਚ ਕਰਕੇ ਕਿ ਏਹ੍ਨੇ ਪੜ੍ਹ ਕੇ ਕੀ ਕਰਨਾ
ਔਰ ਉਸਨੂ ਸਾਈਕੀਲ ਵੀ ਓ ਦਿੱਤਾ ਗਿਆ ਹੈ ਜੋ ਕਿ ਓਹ੍ਨਾ ਦੇ ਪਾਲੀ ਦਾ ਹੈ
ਥੋਡਾ ਹੋਰ ਪਤਾ ਕਰਨ ਤੇ ਪਤਾ ਲੱਗਾ ਕੇ ਓਸ ਵਿਚਾਰੀ ਨੂ ਮਾਂ ਕੋਲੋਂ "ਸਾਈਕੀਲ ਖਰਾਬ ਕਰਨ", " ਪਾਣੀ ਵਾਲੀ ਬੋਤਲ ਤੋੜਨ " ਅਤੇ " ਲੇਟ ਔਣ ਕਰਕੇ" ਬਹੁਤ ਕੁੱਟ ਵੀ ਪਈ ਹੈ
ਬੂਝੇ ਹੋਏ ਦਿਲ ਨਾਲ ਧਨ ਸ਼੍ਰੀ ਗੁਰੂਰ ਨਾਨਕ ਜੀ ਦੇ ਪਾਵਨ ਬੋਲ ਯਾਦ ਕਰਦਾ ਹੋਇਆ ਮੈਂ ਘਰ ਨੂ ਆ ਗਿਆ ਜੋ ਓਹ੍ਨਾ ਨੇ ਮਾਨਵਤਾ ਨੂ ਔਰਤ ਜ਼ਾਤ ਦੇ ਸਨਮਾਨ ਕਰਨ ਵਾਸ੍ਤੇ ਕਹੇ ਸਨ
( ਉੱਤੇ ਦਿੱਤੀ ਹੋਈ ਤਸਵੀਰ ਓਸੇ ਕੁੜੀ ਦੀ ਹੈ ਜੋ ਓਹਦੇ ਜਾਣ ਸਮੇਂ ਮੈਂ ਖਿਚੀ ਸੀ )

No comments:

Post a Comment