ਆਪਣੇ ਹੀ ਰਹਮੋ ਕਰਮ ਤੇ ਪਲ ਰਹੀ ਹੈ ਜ਼ਿੰਦਗੀ
ਸਰ੍ਦ ਰਾਤਾਂ ਵਿਚ ਵੀ ਕਾਹਤੋਂ ਜਲ ਰਹੀ ਹੈ ਜ਼ਿੰਦਗੀ
ਅਕ੍ਸ ਆਪਣੇ ਨੂ ਪੱਗਰਦੇ ਹੋਏ ਸੀ ਮੈਂ ਵੇਖਿਆ
ਮੌਤ ਦੇ ਸਾਂਚੇ ਦੇ ਵਿਚ ਹੁਣ ਢਲ ਰਹੀ ਹੈ ਜ਼ਿੰਦਗੀ
ਇੱਕ ਨਜ਼ਰ ਮੇਰੇ ਤੇ ਪਾਕੇ, ਮੈਨੂ ਮੈਥੋਂ ਖੋ ਲਿਆ, ਹੁਣ
ਮੈਨੂ, ਮੇਰਾ ਕਹਿਣ ਤੋਂ ਵੀ ਟਲ ਰਹੀ ਹੈ ਜ਼ਿੰਦਗੀ
ਨਾ ਕੋਈ ਰਸਤਾ ਦਿਸੇਂਦਾ , ਨਾ ਕੋਈ ਮੰਜ਼ਿਲ ਕਿਤੇ
ਖਬਰੇ ਕੈਸੇ ਕਾਰਵਾਂ ਵਿਚ ਰਲ ਰਹੀ ਹੈ ਜ਼ਿੰਦਗੀ
ਦੇ ਸਜ਼ਾ-ਏ-ਮੌਤ ਮੈਨੂ, ਨਾਲ ਗੈਰਾਂ ਹੱਸ ਰਹੀ, ਤੇ
"ਹਾਲ ਕੀ ਤੇਰਾ" ਸੁਨੇਹਾ ਘੱਲ ਰਹੀ ਹੈ ਜ਼ਿੰਦਗੀ
ਕੀ ਦੱਸਾਂ, ਕਿਸ ਹਾਲ ਵਿਚ ਹਾਂ, ਕੀ ਮੇਰੇ ਤੇ ਬੀਤਦੀ
ਚਲ ਰਹੀ,ਬਸ ਚਲ ਰਹੀ,ਬਸ ਚਲ ਰਹੀ ਹੈ ਜ਼ਿੰਦਗੀ

No comments:
Post a Comment