Monday, September 9, 2013

ਆਸਾਂ ਵਾਲੇ ਵਿਹੜੇ ਹਾਲੇ ਸੌੜੇ ਨੇ

ਆਸਾਂ ਵਾਲੇ ਵਿਹੜੇ ਹਾਲੇ ਸੌੜੇ ਨੇ
ਦਿੱਕਤਾਂ ਵਾਲੇ ਟੋਏ ਖਾਸੇ ਚੌੜੇ ਨੇ
ਸਮਾਂ ਔਣ ਤੋਂ ਪਹਿਲਾਂ ਲੋਕਾਂ ਤੋੜੇ ਨੇ
ਅਧਪਕੇ ਜਹੇ ਫਲ ਨੇ ਹਾਲੇ ਕੌੜੇ ਨੇ

ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ
ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ
ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ
ਮੁਸ਼ਕਿਲ ਨਾਲ ਹਨੇਰੀਆਂ ਦੇ ਮੁਹ ਮੋੜੇ ਨੇ



No comments:

Post a Comment