Sunday, September 8, 2013

ਹੌਲੀ ਹੌਲੀ ਮੀਡੀਆ ਤੇ, ਫੇਰ ਵਿਕੀਪੀਡੀਆ ਤੇ ਆ ਹੀ ਜਾਵਾਂਗੇ

ਹੌਲੀ ਹੌਲੀ ਮੀਡੀਆ ਤੇ, ਫੇਰ ਵਿਕੀਪੀਡੀਆ ਤੇ
ਆ ਹੀ ਜਾਵਾਂਗੇ
ਪੈਸਾ ਜੇ ਬਣਿਆ ਤੇ, ਦੁਨੀਆ ਤੇ ਨਾਮ ਤਾਂ
ਕਮਾ ਹੀ ਜਾਵਾਂਗੇ
ਹੌਲੀ ਹੌਲੀ.........

ਅਜੇ ਸਾਨੂ ਕੋਈ ਵੀ ਨਹੀ ਜਾਣਦਾ
ਖੜਿਆਂ ਚ ਕੋਈ ਨਹੀ ਪਛਾਨਦਾ
ਕਰ ਕਰ ਸ਼ੂਗਲ ਤੇ
 ਕਦੀ ਅਸੀਂ ਗੂਗਲ ਤੇ
ਆ ਹੀ ਜਾਵਾਂਗੇ
ਪੈਸਾ ਜੇ ਨਾ ਬਣਿਆ ਤੇ, ਦੁਨੀਆ ਤੇ ਨਾਮ ਤਾਂ
ਕਮਾ ਹੀ ਜਾਵਾਂਗੇ
ਹੌਲੀ ਹੌਲੀ ਮੀਡੀਆ ਤੇ, ਫੇਰ ਵਿਕੀਪੀਡੀਆ ਤੇ
ਆ ਹੀ ਜਾਵਾਂਗੇ

ਅਜੇ ਸਾਡੇ ਵੱਲ ਮਾਰਦਾ ਕੋਈ ਝਾਤ ਨੀ
ਕਦੇ ਸਾਡੀ ਵੀ ਹੋਵੇਗੀ ਗੱਲ ਬਾਤ ਨੀ
ਤੂੰ ਵੇਖੀ ਜਾਵੀਂ ਬਿੱਟਰ, ਤੇ
ਅਸੀਂ ਵੀ ਟਵਿਟਰ ਤੇ
ਆ ਹੀ ਜਾਵਾਂਗੇ
ਪੈਸਾ ਜੇ ਨਾ ਬਣਿਆ ਤੇ, ਦੁਨੀਆ ਤੇ ਨਾਮ ਤਾਂ
ਕਮਾ ਹੀ ਜਾਵਾਂਗੇ
ਹੌਲੀ ਹੌਲੀ ਮੀਡੀਆ ਤੇ, ਫੇਰ ਵਿਕੀਪੀਡੀਆ ਤੇ
ਆ ਹੀ ਜਾਵਾਂਗੇ

ਅਜੇ ਲਿਖ ਲਿਖ ਪਾਈਏ ਪੇਜ ਤੇ
ਕੇਰਾਂ ਚੜ ਲੈਣ ਦੇ ਸਟੇਜ ਤੇ
ਏਲ ਸੀ ਡੀ ਪੈਨਲਾਂ ਤੇ
ਅਤੇ ਸਾਰੇ ਚੈਨਲਾਂ ਤੇ
ਆ ਹੀ ਜਾਵਾਂਗੇ
ਪੈਸਾ ਜੇ ਨਾ ਬਣਿਆ ਤੇ, ਦੁਨੀਆ ਤੇ ਨਾਮ ਤਾਂ
ਕਮਾ ਹੀ ਜਾਵਾਂਗੇ
ਹੌਲੀ ਹੌਲੀ ਮੀਡੀਆ ਤੇ, ਫੇਰ ਵਿਕੀਪੀਡੀਆ ਤੇ
ਆ ਹੀ ਜਾਵਾਂਗੇ

ਅਜੇ ਜੈਲੀ ਲੈਂਦਾ ਏ ਨਜ਼ਾਰੇ ਨੀ
ਸਿਧੂ ਜਹੇ ਯਾਰਾਂ ਦੇ ਸਹਾਰੇ ਨੀ
ਸੈਕਲਾਂ ਤੋਂ ਕਾਰਾਂ ਵਿਚ
ਫੇਰ ਅਖਬਾਰਾਂ ਵਿਚ
ਆ ਹੀ ਜਾਵਾਂਗੇ
ਪੈਸਾ ਜੇ ਨਾ ਬਣਿਆ ਤੇ, ਦੁਨੀਆ ਤੇ ਨਾਮ ਤਾਂ
ਕਮਾ ਹੀ ਜਾਵਾਂਗੇ
ਹੌਲੀ ਹੌਲੀ ਮੀਡੀਆ ਤੇ, ਫੇਰ ਵਿਕੀਪੀਡੀਆ ਤੇ
ਆ ਹੀ ਜਾਵਾਂਗੇ

No comments:

Post a Comment