Tuesday, May 21, 2013

ਕਿੰਨੇ ਹੀ ਸਰਬਜੀਤ ਮਰਗੇ ਜੇਲਾਂ ਦੇ ਵਿਚ

ਉੱਚੀ ਸੁੱਚੀ ਕੌਮ ਦਾ ਭਵਿੱਖ ਨਾ ਨਜ਼ਰ ਆਵੇ
ਦਿੱਲੀ ਚ ਜਿਓਂਦਾ ਕੋਈ ਸਿੱਖ ਨਾ ਨਜ਼ਰ ਆਵੇ
ਚੁਲ੍ਹਾ ਛੱਡਿਆ ਨਾ ਘਰ ਚੱਪਣੀ ਨੀ
ਬੱਚੇ ਆਪਣੇ ਹੀ ਖਾਈ ਜਾਵੇ
ਸਾਡੀ ਰਾਜਨੀਤੀ ਵਾਲੀ ਸੱਪਣੀ ਜੀ
ਬੱਚੇ ਆਪਣੇ ਹੀ ਖਾਈ ਜਾਵੇ


ਕਿੰਨੇ ਹੀ ਸਰਬਜੀਤ ਮਰਗੇ ਜੇਲਾਂ ਦੇ ਵਿਚ
ਲਾਸ਼ਾਂ ਔਣ ਤੂੜੀ ਵਾਂਗ ਭਰ ਕੇ ਰੇਲਾਂ ਦੇ ਵਿਚ
ਫੇਰ ਲਾਸ਼ ਉੱਤੇ ਕਾਹਦਾ ਦੱਸੋ ਰੋਸ਼ ਕਰਨਾ
ਜਿਓਂਦੇ ਜੀ ਆਇਆ ਨਾ ਥੋਨੂ
ਜਿਓਂਦੇ ਜੀ ਆਇਆ ਨਾ ਥੋਨੂ ਹੋਸ਼ ਕਰਨਾ
ਫੇਰ ਮੋਇਆਂ ਪਿਛੋਂ ਲਾਸ਼ ਤੇ ਕੀ ਰੋਸ਼ ਕਰਨਾ


ਹਾਕਮਾਂ ਵਜੀਰਾਂ ਤੋਂ
ਝੂਠਾਂ ਦੀਆਂ ਤਸਵੀਰਾਂ ਤੋਂ
ਸਾਡੀ ਹੋਣੀ ਕੀ ਏ ਰਾਖੀ ਬਦਬਖ਼ਤਾਂ ਤੋਂ
ਜੀ ਚਿੱਤ ਕਰੇ ਧੂ ਕੇ ਖਿੱਚ ਲਵਾਂ
ਖਿੱਚ ਲਵਾਂ ਧੂ ਕੇ ਥੱਲੇ ਤਖਤਾਂ ਤੋਂ


ਕੱਮੀਓ ਕਿਸਾਨੋ ਸੁਣੋ
ਵੀਰੋ ਤੇ ਜਵਾਨੋ ਸੁਣੋ
ਮਰਨੇ ਦਾ ਜਜ਼ਬਾ ਸੰਭਾਲ ਰਖਿਓ
ਮੈਨੂ ਲੋੜ ਪੈਂਦੀ ਜਾਪਦੀ ਏ
ਰਗਾਂ ਵਿਚ ਖੂਨ ਨੂੰ ਉਬਾਲ ਰਖਿਓ
ਮੈਨੂ ਲੋੜ ਪੈਂਦੀ ਜਾਪਦੀ ਏ


No comments:

Post a Comment